Samaj Da Ganda Ate Kadva Sach - ਸਮਾਜ ਦਾ ਗੰਦਾ ਅਤੇ ਕੜਵਾ ਸੱਚ
ਸਤਿ ਸ੍ਰੀ ਆਕਾਲ ਜੀ। ਮੈਂ Mita Mad (ਮੀਤਾ ਪਾਗ਼ਲ)
ਅੱਜ ਤਾਰੀਖ਼ 2 ਜੂਨ 2025 ਦਿਨ ਵੁੱਧਵਾਰ ਹੈ ਤਕਰੀਬਨ ਅੱਜ ਤੋਂ 20–25 ਦਿਨ ਪਹਿਲਾਂ ਮੈਂ ਆਪਣੇ YouTube channel (mita mad punjabi kaude sach) ਤੇ ਇੱਕ ਵੀਡਿਓ ਅੱਪਲੋਡ ਕੀਤਾ ਸੀ, Samaj Da Ganda Ate Kadva Sach ਜਿੱਸ ਵਿੱਚ ਮੈਂ ਸਿੱਖ ਵੀਰਾਂ ਨੂੰ ਇੱਕ ਤਾਨਾ ਮਾਰਿਆ ਸੀ ਕੀ ਤੁਸੀਂ ਆਏ ਦਿਨ ਗ਼ਰੀਬਾਂ ਨੂੰ ਕੁੱਟਣ ਜੋਗੇ ਹੋ, ਸਾਹਮਣੇ ਤਕੜਾ ਬੰਦਾ ਹੋਵੇ ਤਾਂ ਤੁਸੀਂ ਬੋਲਦੇ ਤੱਕ ਨਹੀਂ। ਇਸ ਵਿੱਚ ਹੋਈ ਗੱਲ ਬਾਤ ਕੁੱਝ ਵੀਰ ਅਤੇ ਭੈਣਾਂ ਨੂੰ ਠੀਕ ਲੱਗੀ ਅਤੇ ਕਈ ਭੈਣ ਭਰਾਵਾ ਨੂੰ ਗ਼ਲਤ ਲੱਗੀ।
![]() |
Samaj Da Ganda Ate Kadva Sach | ਸਮਾਜ ਦਾ ਗੰਦਾ ਅਤੇ ਕੜਵਾ ਸੱਚ - Mita Pagal |
ਠੀਕ ਲੱਗੀ ਤਾਂ ਠੀਕ ਹੈ ਪਰ ਗ਼ਲਤ ਕਿਥੋਂ ਲੱਗੀ ਸਵਾਲ ਇਹ ਖੜਾ ਹੁੰਦਾ ਹੈ, ਚਲੋ ਗੱਲ ਕਰਦੇ ਹਾਂ।
Samaj Da Ganda Ate Kadva Sach-ਇਹ video ਮੈਂ ਕਿਉਂ ਬਣਾਈ:-
ਇਕ ਦਿਨ ਮੈਂ Tiktok ਤੇ ਵੀਡਿਓ ਦੇਖ਼ ਰਿਹਾ ਸੀ, ਮੈਂ ਕੀ ਦੇਖੀਆ ਕੀ ਇਕ ਲੜਕਾ (ਜਿਸਦੀ ਇਕ video ਪਹਿਲੇ ਭੀ ਮੈਂ ਆਪਣੇ ਚੈਨਲ ਤੇ ਪਾਈ ਸੀ ਪਰ ਕਿਸੇ ਨੇਂ ਲਾਈਕ ਜ਼ਾ ਸ਼ੇਅਰ ਤੱਕ ਨਹੀਂ ਕੀਤੀ । ਹੁਣ ਮੈਂ ਉਹ ਭੀ ਡਿਲੀਟ ਕਰ ਦਿੱਤੀ ਹੈ) ਗੁਰੂ ਸਾਹਿਬਾਨਾਂ ਨੂੰ ਗ਼ਲਤ ਸ਼ਬਦ ਬੋਲ ਰਿਹਾ ਸੀ ਉਹ ਆਖ ਰਿਹਾ ਸੀ ਕਿ ਸਿੱਖ ਡਰਪੋਕ ਹੁੰਦੇ ਨੇਂ, ਕੱਖ ਨਹੀਂ ਕਰ ਸਕਦੇ ਬਗੈਰਾ ਬਗੈਰਾ, ਇਹ ਸਭ ਸੁਣਕੇ ਮੈਂਨੂੰ ਬਹੁਤ ਗੁੱਸਾ ਆਇਆ, ਮੈਂ ਸੋਚਿਆ ਸਾਡੇ ਯੋਧੇ Kanchan Kumari ਉਰਫ਼ Kamal Kaur Bhabhi ਦੇ ਕੈਸ ਵਿੱਚ ਉਲਜੇ ਫ਼ਿਰਦੇ ਨੇਂ
(ਉਸ ਟਾਈਮ ਕਮਲ ਕੋਰ ਭਾਬੀ ਦਾ ਕੈਸ ਪੰਜ਼ਾਬ ਵਿੱਚ ਜੋਰਾਂ ਤੇ ਚੱਲ ਰਿਹਾ ਸੀ)
ਮੈਂ ਸੋਚਿਆ ਕੀ ਪਹਿਲੇ ਇਕ ਵੀਡਿਓ ਪਾਈ ਕਿਸੇ ਨੇਂ ਸ਼ੇਅਰ ਨਹੀਂ ਕੀਤੀ, ਮੈਂਨੂੰ ਉਸ ਮੁੰਡੇ ਨਾਲ਼ੋਂ ਮੇਰੇ ਸਿੱਖ ਵੀਰਾਂ ਅਤੇ ਜੋਧਿਆਂ ਤੇ ਜਿਆਦਾ ਗੁੱਸਾ ਆਇਆ ਕੀ ਸਾਡੇ ਸੂਰਬੀਰ ਯੋਧੇ ਕੀ ਕਰਦੇ ਨੇਂ, ਅਗਰ ਇਹ ਕੰਮ (ਕਿੱਸੇ ਦਾ ਸੋਹਦਾ ਨਹੀਂ ਲਾ ਸਕਦਾ) ਮੈਂ ਨਹੀਂ ਕਰ ਸਕਦਾ ਤਾਂ ਮੈਂ ਆਪਣੇ ਭਰਾਵਾਂ ਨੂੰ ਤਾਂ ਦੱਸ ਸਕਦਾ ਹਾਂ।
ਮੈਂ ਸੋਚਿਆ ਕਿ ਇਹ ਇਸ ਤਰਾਂ ਨਹੀਂ ਸੁਣਦੇ ਅੱਜ ਮੇਹਣੇ ਤਾਨੇ ਮਾਰਨੇ ਪੈਣਗੇ।
ਮੈਨੂੰ ਮੇਰੀਆਂ ਤੇ ਹੀ ਏਨਾ ਗੁੱਸਾ ਆਇਆ ਕੀ ਗੁੱਸੇ ਵਿੱਚ ਮੈਂ ਕਾਫ਼ੀ ਕੁੱਝ ਬੋਲ ਗਿਆ, ਮੈਂ ਬਿਨਾਂ ਸੋਚੇ ਸਮਝੇ ਵੀਡਿਓ ਅੱਪਲੋਡ ਕਰ ਦਿੱਤੀ, ਮੇਰੇ ਚੈਨਲ ਤੇ ਲੋਕਾਂ ਨੇਂ ਵੀਡਿਓ ਨੂੰ ਦੇਖਿਆ ਤੇ ਕਮੈਂਟਸ ਭੀ ਠੀਕ ਠਾਕ ਕੀਤੇ ਪਰ ਕੁੱਝ ਦਿਨ ਬੀਤ ਜਾਣ ਤੋਂ ਬਾਅਦ ਮੇਰੇ WhatsApp ਤੇ ਇਕ ਲਿੰਕ ਆਇਆ, ਜਦ ਮੈਂ ਉਹ ਲਿੰਕ ਕਲਿੱਕ ਕੀਤਾ ਤਾਂ ਮੈਂ ਇਕ Facebook page ਤੇ ਚਲਾ ਗਿਆ ਮੈਂ ਕੀ ਦੇਖਦਾਂ ਕੀ ਇਹ ਤੇ ਮੇਰਾ ਵੀਡਿਓ ਹੈ, ਮੈਂ ਸੋਚਿਆ ਚੱਲੋ ਕਮੈਂਟਸ ਪੜਦੇ ਹਾਂ ਜਦ ਮੈਂ ਕਮੈਂਟਸ ਪੜੇ ਤਾਂ ਹੈਰਾਨ ਹੋ ਗਿਆ ਕੀ ਮੇਰੇ ਸਿੱਖ ਵੀਰ ਮੈਂਨੂੰ ਹੀ ਗਾਲ਼ਾਂ ਕਢ ਰਹੇ ਨੇ ਜਿਸ ਬੰਦੇ ਨੇਂ ਗੁਰੂ ਸਹਿਬਾਨਾਂ ਨੂੰ ਗ਼ਲਤ ਬੋਲਿਆ ਉਸਨੂੰ ਘੱਟ ਤੇ ਮੈਨੂੰ ਜ਼ਿਆਦਾ ਗਾਲੀ ਗਲੋਚ ਕੀਤਾ ਹੈ ਕੁਝ ਕ ਤਾਂ ਧਮਕੀਆਂ ਬਾਲੇ ਕਮੈਟ ਭੀ ਸਨ (ਵਹਿਗੁਰੂ ਵਹਿਗੁਰੂ ਵਹਿਗੁਰੂ) ਮੈਨੂੰ ਬੜੀ ਸ਼ਰਮ ਆਈ ਸੱਚ ਜਾਣਿਓ ਮੇਰੇ ਪੈਰਾਂ ਥਲੋਂ ਜ਼ਮੀਨ ਨਿੱਕਲ ਗਈ, ਮੈਂ ਬਾਥਰੂਮ ਵਿੱਚ ਜਾਕੇ ਰੋਆ ਕੀ ਜਾਰ ਤੂੰ ਥੋੜਾ ਉੱਚਾ ਬੋਲ ਗਿਆ ਤਾਂ ਮੇਰੇ ਵੀਰਾਂ ਨੂੰ ਐਨਾਂ ਹਰਖ ਆ ਗਿਆ ਜੇਹੜਾ ਗੁਰੂ ਸਾਹਿਬਾਨਾਂ ਲਈ ਗ਼ਲਤ ਬੋਲਿਆ ਉਸਦੇ ਲਈ ਬੱਸ ਇਕਾ ਦੁੱਕਾ ਬੰਦੇ ਸਨ ਬੋਲਣ ਵਾਲੇ।
ਬਹੁਤ ਵੀਰ ਕਹਿੰਦੇ ਨੇਂ ਕਿ ਮੈਂ ਸੋਸ਼ਿਲ ਮੀਡੀਆ ਤੇ ਗੰਦ ਪੌਣ ਵਾਲਿਆਂ ਦੀ ਹਿਮਾਇਤ ਕਰਦਾ ਤੁਸੀਂ ਮੇਰੇ ਚੈਨਲ ਤੇ ਜਾਕੇ ਦੇਖੋ ਮੈਂ ਬਾਈ Amritpal ਮਹਿਰੋਂ ਦੇ ਹੱਕ ਵਿੱਚ ਦੋ ਵੀਡਿਓ ਆਇਆ ਨੇਂ ਤੁਸੀਂ ਵੀਰੇ ਕੁੱਝ ਬੇਖ਼ ਭੀ ਲਿਆ ਕਰੋ ਕੀ ਬੰਦਾ ਕਿਉਂ ਬੋਂਕਦਾ ਹੈ ਹੋ ਕੀ ਗਿਆ ਇਸਨੂੰ, ਤੁਸੀਂ ਕੋਈ ਮੇਰੇ ਚੈਨਲ ਤੇ ਗਿਆ ਹੀ ਨਹੀਂ,
😭ਤੁਸੀਂ ਮੇਰਾ ਵੀਡਿਓ ਹੋਰ ਸਾਈਟਾਂ ਤੇ ਦੇਖਕੇ ਮੈਨੂੰ ਗਾਲ਼ਾਂ ਕੱਢਣ ਲੱਗ ਪਏ 😭
💔 ਕਦੇ ਕਦੇ ਇਨਸਾਫ਼ ਮੰਗਣਾ ਹੀ ਸਭ ਤੋਂ ਵੱਡਾ ਜੁਰਮ ਬਣ ਜਾਂਦਾ ਹੈ...
ਲੱਗਦਾ ਮੈਂ ਪੂਰਾ ਜੀਵਨ ਇਸ ਹਾਦਸੇ ਨੂੰ ਨਹੀਂ ਭੁੱਲ ਸਕਦਾ । ਮੇਰੇ ਵਾਸਤੇ ਇਹ ਇੱਕ ਹਾਦਸਾ ਸੀ।
ਚਲੋ ਮੈਂ ਸੋਚਿਆ ਮੈਂ ਦੇਖਦਾਂ ਹਾਂ ਕੀ ਮੈਂ ਇਸ ਬੰਦੇ ਨਾਲੋ ਕੀ ਜਿਆਦਾ ਗ਼ਲਤ ਬੋਲ ਗਿਆ ਜਦ ਮੈਂ ਵੀਡਿਓ ਦੇਖੀਆ ਤਾਂ ਪਤਾ ਲੱਗਾ ਕਿ ਮੈਂ ਕੁਝ ਸ਼ਬਦ ਜ਼ਿਆਦਾ ਚੁਵਣ ਵਾਲੇ ਬੋਲੇ ਨੇਂ ਸ਼ਾਇਦ ਭਰਾ ਗੁੱਸਾ ਕਰ ਗਏ। ਇਹ ਗੱਲ ਮੈਨੂੰ ਭੀ ਮਹਿਸੂਸ ਹੋਈ। ਤੇ ਸ਼ਰਮ ਭੀ ਆਈ ਕੇ ਮੈਨੂੰ ਇੰਜ ਨਹੀਂ ਬੋਲਣਾ ਚਾਹਿਦਾ ਸੀ।
ਅਗਲੇ ਦਿਨ:-
ਮੈਂ ਸੋਚਿਆ ਚੱਲੋ ਗ਼ਲਤੀ ਹੋਇ ਹੈ ਤਾਂ ਭਰਾਵਾਂ ਕੋਲੋ ਗ਼ਲਤੀ ਮਨ ਲੈਂਦੇ ਹਾਂ ਇਹ ਕਿੱਡੀ ਕ ਗੱਲ ਹੈ ਮੇਰੇ ਆਪਣੇ ਨੇਂ ਮਾਫ਼ ਕਰ ਦੇਣਗੇ।
ਦੂਸਰੇ ਦਿਨ ਜਿਵੇਂ ਸੋਝੀ ਨੇਂ ਕੰਮ ਕੀਤਾ ਮੈਂ ਅਪਣੇ ਚੈਨਲ (mita mad punjabi kaude sach) ਤੇ ਇੱਕ ਮਾਫ਼ੀ ਦੀ ਵੀਡਿਓ ਬਣਾਕੇ ਅਪਲੋਡ ਕਰ ਦਿੱਤੀ (ਹੁੱਣ ਤੁਸੀਂ ਦੇਖਿਓ ਦੁਨੀਆਂ ਦਾ ਗੰਦਾ ਤੇ ਕੌੜਾ ਸੱਚ ਅੱਗੇ ਕੀ ਹੋਣ ਵਾਲ਼ਾ)
ਕਿਸੇ ਨੇਂ ਭੀ ਉਸ ਵੀਡਿਓ ਨੂੰ ਸ਼ੇਅਰ ਨਹੀਂ ਕੀਤਾ ਅਗਲੇ ਦਿਨ ਸਵੇਰੇ ਮੈਂ ਫੇਰ ਇਕ ਮਾਫ਼ੀ ਦੀ ਵੀਡਿਓ ਰਿਕਾਰਡ ਕੀਤੀ ਤੇ ਅੱਪਲੋਡ ਕਰ ਦਿੱਤੀ ਓਹ ਭੀ ਕਿੱਸੇ ਨੇਂ ਸ਼ੇਅਰ ਨਹੀਂ ਕੀਤੀ ।
ਮੈਂ ਸੋਚਦਾ ਹਾਂ ਕਿ ਅਸੀਂ ਸੱਚ ਮੁੱਚ ਇਨਸਾਨ ਹਾਂ….. ਕੀ ਹੈ ਇਹ ਸਮਾਜ --- ਇਹ ਗੱਲ ਆਪਾਂ ਵਾਦ ਵਿੱਚ ਕਰਦੇ ਹਾਂ…..
ਓਹ ਸਾਰੇ ਕਮੈਂਟਸ ਵਿਚੋਂ ਮੈਨੂੰ ਓਸ ਬੰਦੇ ਦਾ ਸਹੀ ਨਾਮ ਦਾ ਪਤਾ ਲੱਗਾ ਜੌ ਗੁਰੂ ਸਾਹਿਬਾਨਾਂ ਨੂੰ ਗ਼ਲਤ ਬੋਲ ਰਿਹਾ ਸੀ ਮੈਂ chat gpt ਦੀ ਮੱਦਦ ਨਾਲ਼ ਉਸਦੀ Tiktok 🆔 ਦਾ ਪਤਾ ਕੀਤਾ ਤਾਂ chat gpt ਨੇ ਉਸ ਨਾਮ ਦੇ ਕਈ ਸਾਰੇ ਰਿਜਲਟ ਦਿਖਾ ਦਿੱਤੇ ਮੈਂ Tiktok ਖੋਲਿਆ ਕਲੀ ਕਲੀ 🆔 ਖੋਲ ਖੋਲ ਦੇਖੀਆ ਜਿਸਦੇ ਵਿਚੋਂ ਮੈਨੂੰ ਇਕ 🆔 ਮਿਲੀ ਜਿਸ ਵਿਚ ਸਿਰਫ ਉਸ ਕਲੇ ਬੰਦੇ ਦੇ short video ਸਨ ਬਾਕੀ ਸਾਰੀਆਂ ਵਿੱਚ ਅਲੱਗ ਬੰਦੇ ਅਲੱਗ ਅਲੱਗ ਵੀਡਿਓ ਸਨ ਮੈਂਨੂੰ ਸਹੀ ਇਹ ਲੱਗਾ ਕੀ ਜਿਸ ਵਿਚ ਇਹ ਕਲਾ ਹੈ ਕਲੇ ਦੇ ਵੀਡਿਓ ਹਨ ਉਹੀ ਬੰਦਾ ਇਹ ਸਹੀ id ਹੋ ਸੱਕਦੀ ਹੈ ਮੈਂ ਸਾਰੇ ਵੀਡਿਓ ਦੇਖਣੇ ਚਾਲੂ ਕੀਤੇ ਇੱਕ ਵੀਡਿਓ ਵਿੱਚ ਉਸ ਲੜਕੇ ਨੇਂ ਆਖਿਆ ਸੀ ਕੀ ਸਿੱਖ ਹੱਜੇ ਭੀ ਮੈਨੂੰ ਕਮੇਂਟ ਕਰਦੇ ਨੇਂ ਜਦੋਂ ਗੱਲ ਮੁੱਕ ਗਈ ਏ ਇਹ ਫ਼ੇਰ ਨਹੀਂ ਹਟਦੇ ok
👉🔗King Gondal Full Interview Why he took stand against Sikh religion link
King Gondal YouTube link 🔗
ਮੈਂਨੂੰ ਇੱਕ ਹੋਰ ਗ਼ਲਤੀ ਦਾ ਅਹਿਸਾਸ ਹੋਆ ਕੀ ਜਾਰ ਗ਼ਲਤ ਹੋ ਗਿਆ ਲੱਗਦਾ ਇਹਨਾਂ ਦਾ ਕੋਈ ਸਮਝੌਤਾ ਹੋ ਗਿਆ ਲਗਦਾ, ਕਿਉਂਕਿ ਉਸਦੀ ਉਸ 🆔 ਤੇ ਕੋਈ ਐਸਾ ਵੀਡਿਓ ਨਹੀਂ ਸੀ ਜਿੱਸ ਵਿੱਚ ਉਹ ਗੁਰੂ ਸਾਹਿਬਾਨਾਂ ਨੂੰ ਗ਼ਲਤ ਬੋਲਿਆ ਹੋਵੇ, ਤਾਂ ਮੈਨੂੰ ਇੱਕ ਜਕੀਨ ਜਿਹਾ ਹੋ ਗਿਆ ਕੀ ਹਾਂ ਬਈ ਇਹ ਬੰਦਾ ਹੁਣ ਨਹੀਂ ਬੋਲਦਾ, ਇਹ ਗੱਲ ਬਾਤ ਤੋਂ ਵਾਦ ਮੈਂ ਫ਼ੇਰ ਇਕ ਵੀਡਿਓ ਇਸ ਮਾਮਲੇ ਵਿਚ ਪਾਈ ਕੀ ਹੁੱਣ ਸਾਨੂੰ ਇਹ ਹੱਕ ਨਹੀਂ ਕੀ ਅਸੀਂ ਫ਼ੇਰ ਇਸਨੂੰ ਬੋਲਣ ਲਈ ਮਜ਼ਬੂਰ ਕਰੀਏ, ਨਤੀਜਾ ਫ਼ੇਰ ਉਹੀ, ਕਿੱਸੇ ਨੇਂ ਵੀਡਿਓ ਸ਼ੇਅਰ ਨਹੀਂ ਕੀਤੀ ਨਾਂ ਆਪਣੇ Facebook page ਤੇ ਪਾਈ ਨਾਂ ਕਿੱਸੇ ਹੋਰ ਪਲੇਟਫਾਰਮ ਤੇ, ਕਿੱਸੇ ਨੇਂ ਪਾਈ ਹੋਵੇ ਤਾਂ ਮੈਨੂੰ ਹਜੇ ਤੱਕ ਕੋਈ ਖ਼ਬਰ ਨਹੀਂ ।
ਕੀ ਹੈ ਇਹ ਸਮਾਜ ਦਾ ਗੰਦਾ ਅਤੇ Kadva Sach:-
ਚੱਲੋ ਹੁਣ ਗੱਲ ਕਰਦੇ ਹਾਂ ਸਮਾਜ ਦੇ ਗੰਦੇ ਅਤੇ ਘਨੌਣੇ ਸੱਚ ਦੀ ਇਨ੍ਹਾਂ ਪੇਜਾਂ ਵਾਲਿਆਂ ਨੂੰ ਸਿਰਫ ਔਰ ਸਿਰਫ ਪੈਸਾ ਕਮੌਣ ਨਾਲ਼ ਮੱਤਲਬ ਹੈ ਕੰਟੈਂਟ ਭੀ ਕਿਸੇ ਦੂਸਰੇ ਦਾ ਹੋਵੇ, ਇਹ ਦੇਖਦੇ ਨੇਂ ਕਿਸ ਵੀਡਿਓ ਤੇ view ਜ਼ਿਆਦਾ ਹੈ ਉਸਨੂੰ ਚਕ ਕੇ ਆਪਣੇ ਸੋਸ਼ਿਲ ਮੀਡੀਆ ਅਕਾਊਂਟ ਤੇ ਅੱਪਲੋਡ ਕਰ ਲੈਂਦੇ ਨੇਂ ਬੱਸ ਇਹ ਲੋਕ ਹਰ ਵਕਤ ਸੋਚਦੇ ਨੇਂ ਕੀ ਕੋਈ ਵਿਵਾਦ ਛਿੜਿਆ ਰਹੇ ਏਨਾ ਲੋਕਾਂ ਨੂੰ ਕਿਸੇ ਦੇ ਜੰਮਣ ਨਾਲੋਂ ਕਿੱਸੇ ਦੇ ਮਰਨ ਦੀ ਜ਼ਿਆਦਾ ਖੁਸ਼ੀ ਹੂੰਦੀ ਹੈ ਕਈਆਂ ਨੂੰ ਸੂਰਮੇ ਮਿਲ ਜਾਂਦੇ ਨੇਂ ਤੇ ਕਈਆਂ ਨੂੰ ਸ਼ਹੀਦ ਮਿਲ ਜਾਂਦੇ ਨੇਂ ਪੈਸਾ ਕਠਾ ਕਰਨ ਦੇ ਲਈ, ਕਿੱਸੇ ਦਾ ਬਾਪ, ਪਤੀ, ਭਰਾ ਮਰ ਗਿਆ ਕੋਈ ਜੇਲ ਚਲਾ ਗਿਆ ਏਨਾ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਏਨਾ ਨੂੰ ਸੋਸ਼ਿਲ ਮੀਡੀਆ ਤੋਂ ਡਾਲਰ ਇਕੱਠੇ ਹੋਣੇ ਚਾਹੀਦੇ ਨੇ ਬੱਸ [ ਉਸ ਵੀਡਿਓ ਵਿੱਚ ਮੈਂ ਸਾਫ ਤੋਰ ਤੇ ਕਿਹਾ ਸੀ ਕੀ ਇਸ ਬੰਦੇ ਤੇ ਗੱਲ ਕਰੋ ਵੀਡਿਓ ਬਣਾਕੇ ਪਾਵੋ ਏਨਾ ਦਲੇਰਾਂ ਨੇਂ ਮੇਰਾ ਹੀ ਵੀਡਿਓ ਡਾਊਨਲੋਡ ਕਰਕੇ ਅਪਣੇ ਸੋਸ਼ਿਲ ਮੀਡੀਆ ਤੇ ਅੱਪਲੋਡ ਕਰ ਦਿੱਤਾ ]
ਮੇਰੀ ਬੇਨਤੀ ਹੈ ਉਸ ਭਰਾਵਾਂ ਅੱਗੇ ਕੀ ਉਸ ਵੀਡਿਓ ਨੂੰ ਡਿਲੀਟ ਕਰੋ ਜਿਸ ਨਾਲ ਵੀਰਾਂ ਭੈਣਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ।
ਹੁੱਣ ਤਿਨ ਵੀਡਿਓ ਵਿੱਚ ਮੈਂ ਮਾਫ਼ੀ ਮੰਗੀ ਹੈ ਵੀਰੋ ਅਗਰ ਮੈਂ ਗੁੱਸੇ ਵਿੱਚ ਉੱਚਾ ਨੀਵਾਂ ਬੋਲ ਗਿਆ ਹਾਂ ਤਾਂ ਮੈਨੂੰ ਮਾਫ਼ ਕਰਦੋ ਅੱਗੇ ਤੋਂ ਐਸੀ ਗ਼ਲਤੀ ਨਹੀਂ ਹੂੰਦੀ।
ਐਨਾਂ ਨੇਂ ਕਿੱਸੇ ਨੇਂ ਭੀ ਓਨਾ videos ਨੂੰ ਸ਼ੇਅਰ ਨਹੀਂ ਕੀਤਾ ਨਾਂ ਲਾਈਕ ਕੀਤਾ ਹੁੱਣ ਏਥੇ ਸਿਰਫ ਇੱਕ ਹੀ ਕਾਰਣ ਹੈ ਕੀ ਉਹ ਵੀਡਿਓ ਕਿਸੇ ਨੇਂ ਨਹੀਂ ਵੇਖੇ ਉਹਨਾਂ ਤੇ view ਨਹੀਂ ਆ ਰਹੇ।
ਤੁਸੀਂ ਹੁੱਣ ਖ਼ੁਦ ਸੋਚਕੇ ਵੇਖੋ ਅਸੀਂ ਕਿੱਥੇ ਖੜੇ ਹਾਂ ਕੀ ਅਸੀਂ ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ।
ਤੂਹਾਨੂੰ ਲੱਗਦਾ ਨਹੀਂ ਕਿ ਅਸੀਂ ਝੂਠੇ ਦਾਵੇ ਕਰਦੇ ਹਾਂ।
ਇੱਕ ਮੇਰੇ ਚੈਨਲ ਤੇ ਮੈਂ ਵੀਡਿਓ ਪਾਇਆ ਸੀ ਜੇਹੜਾ ਬਹੁਤ ਵਾਇਰਲ ਹੋਆ ਸੀ “ਗੁਰੂ ਵਾਲ਼ਾ ਵਣੀਏ ਵੀਰ ਜੀ” ਮੈਂ ਉਸਤੇ ਬੋਲਿਆ ਸੀ ਕੀ ਹੁੱਣ ਸਾਨੂੰ ਸਿੱਖੀ ਦਾ ਇਤਿਹਾਸ ਭਈਏ ਦਸਣਗੇ ਉਸਤੇ ਬੜੇ ਲੋਕਾਂ ਨੇ ਕਮੇਂਟ ਕਿੱਤੇ 6k view ਸਨ ਵੀਡਿਓ ਬਦੀਆ ਚਲ ਰਿਹਾ ਸੀ ਕਿਸੇ ਇਕ ਵੀਰ ਨੇਂ ਕਮੇਂਟ ਕੀਤਾ ਕੀ :-
“ਤੁਸੀਂ ਆਪ ਤਾਂ ਸਿੱਖੀ ਸਰੂਪ ਵਿੱਚ ਨਹੀਂ ਆਉਣਾ ਕਿਸੇ ਹੋਰ ਤੇ ਟਿੱਪਣੀਆਂ ਨਾਂ ਕਰੋ”
ਮੈਨੂੰ ਸ਼ਰਮ ਮਹਿਸੂਸ ਹੋਈ ਮੈਂ ਉਸੇ ਵਕਤ ਵੀਡਿਓ ਡਿਲੀਟ ਕਰ ਦਿੱਤਾ।
ਹੁੱਣ ਤੁਸੀਂ ਦੱਸੋ ਕੀ ਮੈਂ ਗ਼ਲਤ ਕੀਤਾ। ਮੈਂ ਇਸ ਤਰਾਂ ਦਾ ਬੰਦਾ ਹਾਂ ਕੀ ਹਜ਼ਾਰ ਬੰਦਾ ਕਹੇ ਕੀ ਮਿਤੇ ਬਾਈ ਤੂੰ ਸਹੀ ਕੀਤਾ ਪਰ ਵਿਚੋਂ ਇਕ ਬੰਦਾ ਆਖ਼ ਦੇਵੇ ਕੀ ਨਹੀਂ ਇਹ ਗ਼ਲਤ ਹੈ ਤੇ ਮੈਂ 999 ਬੰਦਿਆਂ ਤੇ ਵੀਚਾਰ ਨਹੀਂ ਕਰਦਾ ਮੈਂ ਉਸ ਇਕ ਬੰਦੇ ਤੇ ਵੀਚਾਰ ਕਰਦਾ ਹਾਂ ਕੀ ਇਸਨੇ ਮੇਰੀ ਗ਼ਲਤੀ ਕਿਥੋਂ ਫੜੀ ਹੈ।
ਮੈਂ ਵੀਡਿਓ ਭੀ ਪਾ ਚੁੱਕਾ ਹਾਂ ਆਪਣੇ ਚੈਨਲ ਤੇ ਹੁੱਣ ਭੀ ਮੈਂ ਗ਼ਲਤੀ ਮੰਨਦਾ ਹਾਂ ਅਗਰ ਕਿਸੇ ਭੈਣ ਭਰਾ ਨੂੰ ਮੇਰੀਆਂ ਗੱਲਾਂ ਦਾ ਬੂਰਾ ਲੱਗਾ ਤਾਂ ਮੈਂ ਮਾਫ਼ੀ ਮੰਗਦਾ ਹਾਂ।
Note:- ਅਗਰ ਕਿਸੇ ਦੂਸਰੇ Person ਦੇ account ਤੇ ਮੇਰਾ ਉਹ ਵੀਡਿਓ ਦਿਖਾਈ ਦਿੰਦਾ ਹੈ ਜਿਸਤੋਂ ਮੇਰੇ ਕਈ ਭੈਣ ਭਰਾਵਾਂ ਨੂੰ ਇਤਰਾਜ਼ ਹੈ ਤਾਂ ਉਸਦੀ ਜਿੰਮੇਵਾਰੀ ਉਸ Person ਦੀ ਹੋਵੇਗੀ ਜਿਸਦੇ account ਤੇ ਓਹ ਵੀਡਿਓ ਚਲ ਰਿਹਾ ਹੈ, ਮੈਂ ਆਪਣੇ ਚੈਨਲ ਤੋਂ ਉਹ ਵੀਡਿਓ ਡਿਲੀਟ ਕਰ ਚੁੱਕਾ ਹਾਂ ਤੇ ਉਹਨਾਂ ਸਾਰੇ ਸੱਜਣਾਂ ਤੋਂ ਗ਼ਲਤੀ ਮੰਨ ਚੁੱਕਾ ਹਾਂ।
ਜਿਉਂਦੇ ਰਹੋ ਖੁਸ਼ ਰਹੋ ਅਵਾਦ ਰਹੋ, ਅਪਣਾ ਅਤੇ ਅਪਣਿਆਂ ਦਾ ਖ਼ਿਆਲ ਰਖੋ ।
ਧਨਵਾਦ ਜੀ।
ਜ਼ੇ ਤੁਸੀਂ ਉਹ ਵੀਡਿਓ ਦੇਖਣੇ ਚਾਹੁੰਦੇ ਹੋ ਜਿਸਦੇ video ਦੇਖਕੇ ਮੈਨੂੰ ਗੁੱਸਾ ਆਇਆ ਤੇ ਮੇਰੇ ਵੀਰਾਂ ਨੂੰ ਮੇਰੇ ਤੇ ਗੁੱਸਾ ਆਇਆ, ਤਾਂ ਥੱਲੇ ਦਿਤੇ ਲਿੰਕ ਤੇ ਕਲਿੱਕ ਕਰਕੇ ਦੇਖ਼ ਸਕਦੇ ਹੋ ।
ਨਾਲ਼ੇ ਕਮੈਂਟ ਕਰਕੇ ਦੱਸਿਓ ਕੀ ਹੁਣ ਅਪਣੇ ਆਪ ਤੇ ਗੁੱਸਾ ਆਇਆ
0 टिप्पणियाँ
पोस्ट अच्छी लगे तो comment जरुर करें